ਮਾਲਵਾ ਮੀਡੀਆ ਨਿਰੋਲ ਪੰਜਾਬੀ ਖ਼ਬਰਾਂ ਦੀ ਇੱਕ ਅਜਿਹੀ ਵੈੱਬਸਾਈਟ ਹੈ ਜੋ ਆਪਣੇ ਸਰੋਤਿਆਂ/ ਦਰਸ਼ਕਾਂ ਨੂੰ ਤੱਥਾਂ ‘ਤੇ ਅਧਾਰਿਤ ਸਾਫ-ਸੁੱਥਰਾ ਕੰਟੈਂਟ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ.ਮਾਲਵਾ ਮੀਡੀਆ ਦਾ ਆਗਾਜ਼ 4 ਸਤੰਬਰ, 2016 ਨੂੰ ਹੋਇਆ. ਰੋਜਾਨਾ ਦੇ ਜੀਵਨ ਦੀਆਂ ਉਹ ਸਰਗਰਮੀਆਂ ਜਿਨ੍ਹਾਂ ਬਾਰੇ ਸਬੰਧਿਤ ਲੋਕਾਂ ਤੋਂ ਇਲਾਵਾ ਦੂਜੇ ਲੋਕਾਂ ਦਾ ਵੀ ਜਾਣੂ ਹੋਣਾ ਜ਼ਰੂਰੀ ਹੈ ਫਿਰ ਭਾਵੇਂ ਉਹ ਸਮਾਜਿਕ ਖੇਤਰ ਦੀਆਂ ਹੋਣ,ਆਰਥਿਕ, ਜਾਂ ਫਿਰ ਸਿਆਸੀ , ਇਹ ਵੈੱਬ ਪੋਰਟਲ ਉਹਨਾਂ ਸਾਰੀਆਂ ਸਰਗਰਮੀਆਂ ਨੂੰ ਬਿਹਤਰ ਢੰਗ ਨਾਲ ਖ਼ਬਰ ਦੇ ਰੂਪ ਵਿੱਚ ਢਾਲ ਕੇ ਤੁਹਾਡੇ ਸੱਭਨਾਂ ਤੱਕ ਪਹੁੰਚਾਉਂਦਾ ਹੈ.
ਸਾਡੀ ਕੋਸ਼ਿਸ਼ ਸਮੁੱਚੀ ਪੰਜਾਬੀ ਕੌਮ ਦਰਮਿਆਨ ਸਾਫ-ਸੁੱਥਰੀ ਅਤੇ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸ਼ਬਦਾਵਲੀ ਵਰਤ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਵਾਜ਼ ਬਣਕੇ ਉਭਰਨਾ ਹੈ.
ਸਾਡਾ ਮਕਸਦ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਇੱਕ-ਦੂਜੇ ਦੀ ਸੁੱਖ-ਸਾਂਧ , ਦੁੱਖ-ਤਕਲੀਫਾਂ, ਜ਼ਰੂਰਤਾਂ, ਰਾਜਨੀਤਕ ਰੁਝੇਵੇ, ਅਪਰਾਧਿਕ ਸਰਗਰਮੀਆਂ ਬਾਰੇ ਹਰ ਛੋਟੀ ਤੋਂ ਛੋਟੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਤਾਂਕਿ ਪੰਜਾਬੀ ਸਾਡੀ ਇਸ ਕੋਸ਼ਿਸ਼ ਸਦਕਾ ਇੱਕ ਡੋਰ ਨਾਲ ਬੱਝੇ ਰਹਿਣ. ਸਾਡਾ ਮਕਸਦ ਪੰਜਾਬੀਆਂ ਦਰਮਿਆਨ ਇੱਕ ਅਜਿਹੀ ਡੋਰ ਦੇ ਰੂਪ ਵਿੱਚ ਕੰਮ ਕਰਨਾ ਹੈ ਜੋ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਅਤੇ ਇਨਸਨੀਅਤ ਨੂੰ ਜਿਉਂਦਾ ਰੱਖਣ ਭਾਵ ਇੱਕ ਦੂਜੇ ਦੇ ਕੰਮ ਆ ਸਕਣ ਵਾਲੀ ਸੋਚ ਨਾਲ ਜੁੜੇ ਰਹਿਣ.
ਅਸੀਂ ਆਪਣੇ ਯੂਸਰਸ ਨੂੰ ਇਹ ਭਰੋਸਾ ਦਵਾਉਂਦੇ ਹਾਂ ਕਿ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉੱਤਰਾਂਗੇ. ਉਹਨਾਂ ਦੇ ਖਬਰਾਂ ਨੂੰ ਪੜਨ ਅਤੇ ਸਮਝਣ ਦੇ ਤਜੁਰਬੇ ਨੂੰ ਹੋਰ ਬਹਿਤਰ ਬਣਾਂਵਾਗੇ. ਤਾਂ ਜੋ ਉਹ ਦੁਨੀਆਂ ਦੀ ਕਿਸੇ ਵੀ ਖਬਰ ਤੋਂ ਵਾਂਝੇ ਨਾਂ ਰਹਿ ਜਾਣ.