Contact Us
Admin 17.01.19 11.59 AM 153142
ਜਾਣੋ ਬਿਨਾਂ ਕੰਡੋਮ ਜਾਂ ਗੋਲੀ ਤੋਂ ਗਰਭ ਠਹਿਰਣ ਤੋਂ ਬਚਣ ਦੇ ਤਰੀਕੇ

ਗਰਭਧਾਰਨ ਤੋਂ ਬਚਣ ਲਈ ਕਈ ਤਰੀਕੇ ਮੌਜੂਦ ਹਨ, ਪਰ ਜੇਕਰ ਤੁਸੀਂ ਪ੍ਰਾਕਿਰਤਿਕ ਤਰੀਕੇ ਨਾਲ ਗਰਭਧਾਰਨ ਤੋਂ ਬਚਣ ਦੀ ਸੋਣ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਿਨਾਂ ਕੰਡੋਮ ਜਾਂ ਗੋਲੀ ਦੀ ਵਰਤੋ ਕੀਤੇ ਕਿਸ ਤਰਾਂ ਗਰਭ (Pregnancy) ਤੋਂ ਬਚਿਆ ਜਾ ਸਕਦਾ ਹੈ.

ਸਭ ਤੋਂ ਪਹਿਲਾ ਤਰੀਕਾ ਹੈ ਕਾਪਰ ਟੀ ਜੋ ਕਿ ਇੱਕ ਪਲਾਸਟਿਕ ਦਾ ਯੰਤਰ ਹੁੰਦਾ ਹੈ ਅਤੇ ਔਰਤ ਦੀ ਬੱਚੇਦਾਨੀ ਵਿੱਚ ਲਗਾਇਆ ਜਾਂਦਾ ਹੈ ਜੋ ਸ਼ੁਕਰਾਣੂਆਂ ਨੂੰ ਔਰਤਾਂ ਦੇ ਇੱਗ ਨਾਲ ਮਿਲਣ ਤੋਂ ਰੋਕਦਾ ਹੈ. ਦੂਜਾ ਤਰੀਕਾ ਹੈ ਗਰਭ ਨਿਰੋਧਕ ਰਿੰਗ ਇਹ ਬਹੁਤ ਹੀ ਸਰਲ ਤਰੀਕਾ ਹੈ. ਇਹ ਰਿੰਗ ਬਹੁਤ ਹੀ ਛੋਟਾ ਤੇ ਫਲੈਕਸੀਬਲ ਹੁੰਦਾ ਹੈ ਜਿਸ ਨੂੰ ਯੋਨੀ ਦੇ ਅੰਦਰ ਲਾਇਆ ਜਾਂਦਾ ਹੈ. ਇਹ ਸ਼ਰੀਰ ਅੰਦਰ ਹਾਰਮੋਨ ਨੂੰ ਰਿਲੀਜ ਕਰਕੇ ਗਰਭਧਾਰਨ ਨੂੰ ਰੋਕਦਾ ਹੈ. ਤੀਜਾ ਤਰੀਕਾ ਹੈ ਗਰਭਨਿਰੋਧਕ ਪੈਚ (Birth Control Patch), ਇਸ ਨੂੰ ਪੇਟ ਦੇ ਨਿਚਲੇ ਹਿੱਸੇ ਤੇ ਚਿਪਕਾਇਆ ਜਾ ਸਕਦਾ ਹੈ. ਇਹ ਪੈਚ ਹੋਰ ਕੁੱਝ ਨਹੀਂ ਗਰਭਨਿਰੋਧਕ ਗੋਲੀ ਵਿੱਚ ਪਾਏ ਜਾਣ ਵਾਲੇ ਹਾਰਮੋਨ ਹੁੰਦੇ ਹਨ. ਜੋ ਕਿ ਸ਼ਰੀਰ ਦੁਆਰਾ ਇੱਸ ਪੈਚ ਵਿੱਚੋ ਸੋਖ ਲਏ ਜਾਂਦੇ ਹਨ. ਅਤੇ ਗਰਭ ਠਹਿਰਣ ਤੋ ਰੋਕਥਾਮ ਕਰਦੇ ਹਨ. ਚੌਥਾ ਤੇ ਆਖਰੀ ਤਰੀਕਾ ਹੈ ਪੀਰੀਅਡ ਦੇ ਟਾਈਮ ਨੂੰ ਯਾਦ ਰੱਖਣਾ. ਅਜਿਹਾ ਮੰਨਿਆ ਜਾਂਦਾ ਹੈ ਕਿ ਮਾਸਿਕ ਧਰਮ (ਪੀਰੀਅਡ) ਖਤਮ ਹੋਣ ਤੋਂ 5-10 ਦਿਨ ਬਾਅਦ ਤੱਕ ਗਰਭਵਤੀ ਹੋਣ ਦੇ ਅਸਾਰ ਜਿਆਦਾ ਹੁੰਦੇ ਹਨ.