ਜਿਆਦਾਤਰ ਲੋਕਾਂ ਨੁੰ ਵੀਰਜ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੂੰਦੀ, ਵੀਰਜ ਬਾਰੇ ਕਈ ਅਜਿਹੀਆਂ ਜਾਣਕਾਰੀਆਂ ਹੁੰਦੀਆਂ ਹਨ ਜੋ ਕਿ ਹਰ ਇੱਕ ਵਿਅਕਤੀ ਨੂੰ ਪਤਾ ਹੋਣੀਆਂ ਚਾਹੀਦੀਆਂ ਹਨ, ਅੱਜ ਅਸੀਂ ਤੁਾਹਨੂੰ ਵੀਰਜ ਬਾਰੇ ਹੀ ਹੈਰਾਨੀਜਨਕ ਅਤੇ ਦਿਲਚਸਪ ਜਾਣਕਾਰੀ ਦੇਵਾਂਗੇ. ਜੋ ਕਿ ਹਰ ਇੱਕ ਵਿਅਕਤੀ ਲਈ ਬਹੁਤ ਹੀ ਜਾਣਨਾ ਜਿਆਦਾ ਜਰੂਰੀ ਹਨ.
ਸੰਖਿਆਂ:ਇਨਸਾਨ ਦੇ ਸ਼ਰੀਰ ਵਿੱਚੋਂ ਇੱਕ ਵਾਰ ਨਿਕਲਣ ਵਾਲੇ ਵੀਰਜ ਵਿੱਚ ਲੱਗਭੱਗ 280 ਮਿਲੀਅਨ (28 ਕਰੋੜ) ਸ਼ੁਕਰਾਣੂ (Sperm) ਹੁੰਦੇ ਹਨ.
ਸਮਾਂ:ਵੈਸੇ ਇਨਸਾਨ ਦੇ ਅੰਡਕੋਸ਼ ਵਿੱਚ ਹਮੇਸ਼ਾ ਹੀ ਸ਼ੁਕਰਾਣੂ ਬਣਦੇ ਰਹਿੰਦੇ ਹਨ, ਪਰ ਸ਼ੁਕਰਾਣੂ ਨੂੰ ਸਹੀ ਢੰਗ ਨਾਲ ਵਿਕਸਤ ਹੋਣ ਵਿੱਚ 46 ਤੋਂ 72 ਦਿਨ ਦਾ ਸਮਾਂ ਲੱਗਦਾ ਹੈ ਜੋ ਕਿ ਪ੍ਰਜਣਨ ਲਈ ਬਿਲਕੁੱਲ ਵਿਕਸਿਤ ਹੋ ਜਾਂਦਾ ਹੈ.
ਜੀਵਨ ਚੱਕਰ:ਜੇਕਰ ਸ਼ੁਕਰਾਣੂ ਦੇ ਜੀਵਨ ਚੱਕਰ ਦੀ ਗੱਲ ਕਰੀਏ ਤਾਂ ਹਰ ਇੱਕ ਜਗ੍ਹਾ ਤੇ ਇਹਨਾਂ ਦਾ ਜੀਵਨ ਟਾਈਮ ਅਲੱਗ ਹੁੰਦਾ ਹੈ ਔਰਤ ਦੇ ਸ਼ਰੀਰ ਵਿੱਚ ਜਾਣ ਤੋਂ ਬਾਅਦ ਸ਼ੁਕਰਾਣੂ 5 ਦਿਨ ਤੱਕ ਜਿੰਦਾ ਰਹਿ ਸਕਦੇ ਹਨ ਅਤੇ ਜੇਕਰ ਇਹ ਸੁੱਕੀ ਜਗ੍ਹਾ ਤੇ ਰਹਿਣ ਤਾਂ ਇਹ ਵੀਰਜ ਦੇ ਸੁੱਕਦੇ ਹੀ ਖਤਮ ਹੋ ਜਾਂਦੇ ਹਨ. ਪਰ ਜੇਕਰ ਵੀਰਜ ਨੂੰ ਗਰਮ ਪਾਣੀ ਦੇ ਟੱਬ ਵਿੱਚ ਰੱਖਿਆ ਜਾਵੇ ਤਾਂ ਸ਼ੁਕਰਾਣੂ ਕਈ ਘੰਟਿਆਂ ਤੱਕ ਪਾਣੀ ਉੱਪਰ ਤੈਰਦੇ ਰਹਿੰਦੇ ਹਨ.
ਤੰਦਰੁਸ਼ਤ (ਸਵਸਥ) ਸ਼ੁਕਰਾਣੂ:ਇਨਸਾਨ ਦੇ ਸ਼ਰੀਰ ਵਿੱਚੋਂ ਨਿਕਲਣ ਤੋਂ ਬਾਅਦ ਲੱਗਭੱਗ 90% ਸ਼ੁਕਰਾਣੂ ਖਰਾਬ ਹੋ ਜਾਂਦੇ ਹਨ ਇਸਦਾ ਮਤਲਬ ਇਹ ਨਹੀਂ ਕਿ ਤੁਹਾਡੇ ਸ਼ਰੀਰ ਵਿੱਚ ਕੋਈ ਖਰਾਬੀ ਹੈ ਇਹ ਇੱਕ ਆਮ ਗੱਲ ਹੈ ਅਤੇ ਇਹ ਸਭ ਨਾਲ ਹੀ ਹੂੰਦਾ ਹੈ ਅਸਲ ਵਿੱਚ ਜਦੋਂ ਸ਼ੁਕਰਾਣੂ ਔਰਤ ਦੇ ਅੰਡੇ ਦੇ ਵੱਲ ਜਾਂਦੇ ਹਨ ਤਾਂ ਉਦੋਂ ਕਈ ਸ਼ੁਕਰਾਣੂ ਪਿੱਛੇ ਹੀ ਰਹਿ ਜਾਂਦੇ ਹਨ ਸਿਰਫ ਸਿਰਫ ਤੰਦਰੁਸਤ ਸ਼ੁਕਰਾਣੂ ਹੀ ਅੰਡੇ ਤੱਕ ਪਹੁੰਚਦੇ ਹਨ.
ਸ਼ੁਕਰਾਣੂਆਂ ਦੀ ਕਵਾਲਿਟੀ:ਜਦੋਂ ਸ਼ੁਕਰਾਣੂਆਂ ਦੀ ਗਿਣਤੀ 10 ਮਿ਼ਲੀਅਨ ਤੋਂ ਘੱਟ ਜਾਵੇ ਤਾਂ ਉਦੋਂ ਤੁਹਾਨੂੰ ਇਸ ਦੀ ਗਿਣਤੀ ਵਧਾਉਣ ਲਈ ਕਿਸੇ ਡਾਕਟਰ ਨੂੰ ਮਿਲਣ ਦੀ ਜਰੂਰਤ ਹੈ ਇਸ ਦੇ ਲਈ ਸਪਰਮ ਕਾਊਂਟ ਟੈਸਟ ਵੀ ਹੁੰਦੇ ਹਨ.
ਸ਼ੁਕਰਾਣੂ ਘਟਣ ਦੇ ਕਾਰਨ:ਆਮ ਤੌਰ ਤੇ ਸਹੀ ਢੰਗ ਨਾਲ ਖਾਣਾ ਨਾ ਖਾਣਾ, ਜਿਆਦਾ ਫਾਸਟ ਫੂਡ ਖਾਣਾ, ਕੋਈ ਵੀ ਨਸ਼ਾ ਕਰਨਾ, ਜਿਆਦਾ ਰੈਡੀਅੇਸ਼ਨ ਵਾਲੀ ਜਗ੍ਹਾ ਤੇ ਰਹਿਣਾ ਹੀ ਸ਼ੁਕਰਾਣੂ ਘਟਣ ਦੇ ਕਾਰਨ ਹੂੰਦੇ ਹਨ. ਪਰ ਕਈ ਵਾਰ ਸ਼ਰੀਰ ਵਿੱਚ ਕਿਸੇ ਕਮਜੋਰੀ ਜਾਂ ਪ੍ਰਾਬਲਮ ਨਾਲ ਵੀ ਇਹਨਾਂ ਦੀ ਗਿਣਤੀ ਘਟ ਜਾਂਦੀ ਹੈ, ਇਸ ਦੇ ਲਈ ਤੁਾਹਨੂੰ ਡਾਕਟਰ ਨੁੰ ਮਿਲਣਾ ਚਾਹੀਦਾ ਹੈ.