ਅਜਿਹਾ ਲੱਗਭੱਗ ਹਰ ਆਦਮੀ ਨਾਲ ਹੁੰਦਾ ਹੈ ਕਿ ਇੱਕ ਵਾਰ ਸੈਕਸ ਕਰਨ ਤੋਂ ਬਾਅਦ ਓਹ ਦੁਬਾਰਾ ਸੈਕਸ ਲਈ ਜਲਦੀ ਤਿਆਰ ਨਹੀਂ ਹੁੰਦੇ ਹੈ. ਜਦੋਂ ਇੱਕ ਵਾਰ ਆਦਮੀ ਦਾ ਵੀਰਜ ਨਿਕਲ ਜਾਦਾਂ ਹੈ ਤਾਂ ਆਦਮੀ ਨੂੰ ਦੁਬਾਰਾ ਤੋਂ ਸੈਕਸ ਲਈ ਤਿਆਰ ਹੋਣ ਲਈ ਸਮਾਂ ਲੱਗਦਾ ਹੈ ਅਜਿਹਾ ਕਿਉਂ ਹੁੰਦਾ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ.
ਇੱਕ ਵਾਰ ਵੀਰਜ ਨਿਕਲਣ ਤੋਂ ਬਾਅਦ, ਸੈਕਸ ਲਈ ਦੁਬਾਰਾ ਤਿਆਰ ਹੋਣ ਵਾਲੇ ਸਮੇਂ ਨੂੰ ਰੀਫਰੈਕਟਰੀ ਪੀਰੀਅਡ (ਸਮਾਂ) ਕਹਿੰਦੇ ਹਨ. ਇਹ ਤੀਹ ਮਿੰਟ ਤੋਂ ਲੈ ਕੇ ਕਈ ਘੰਟੇ ਤੱਕ ਦਾ ਹੋ ਸਕਦਾ ਹੈ. ਹੁਣ ਦੱਸਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ. ਜਦੋਂ ਵੀ ਆਦਮੀ ਦਾ ਵੀਰਜ ਨਿਕਲ ਜਾਂਦਾ ਹੈ ਤਾਂ ਆਦਮੀ ਦਾ ਦਿਮਾਗ ਕਈ ਤਰਾਂ ਦੇ ਹਾਰਮੋਨ ਰਿਲੀਜ ਕਰਦਾ ਹੈ ਓਹਨਾਂ ਵਿੱਚੋ ਇੱਕ ਹੈ ਪ੍ਰੋਲੈਕਟੀਨ. ਇਹ ਹਾਰਮੋਨ ਆਦਮੀ ਦੇ ਦਿਮਾਗ ਨੂੰ ਸੈਕਸ ਦੀ ਸੰਤੁਸ਼ਟੀ ਦਾ ਅਹਿਸਾਸ ਕਰਵਾਉਂਦਾ ਹੈ. ਇਸ ਲਈ ਉਸੇਂ ਸਮੇਂ ਆਦਮੀ ਦੁਬਾਰਾ ਸੈਕਸ ਲਈ ਤਿਆਰ ਨਹੀਂ ਹੁੰਦਾ.