ਜ਼ਿਅਦਾਤਰ ਲੋਕ ਗੁਪਤ ਅੰਗ ਦੇ ਬਾਰੇ ਗੱਲ ਕਰਨੀ ਪੰਸਦ ਨਹੀਂ ਕਰਦੇ ਪਰ ਇਸ ਨਾਲ ਸੰਬਧਿਤ ਬਹੁਤ ਸਾਰੀਆਂ ਗੱਲਾਂ ਹਨ ਜੋ ਆਮ ਲੋਕਾਂ ਨੂੰ ਨਹੀਂ ਪਤਾ ਪਰ ਇਨ੍ਹਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ. ਪੁਰਾਣੇ ਸਮਿਆਂ 'ਚ ਲੋਕ ਗੁਪਤ ਅੰਗਾਂ ਦੇ ਵਾਲ ਸਾਫ ਨਹੀਂ ਕਰਦੇ ਸੀ. ਪਰ ਅੱਜ ਕੱਲ੍ਹ ਲੜਕੇ-ਲੜਕੀਆਂ ਵਾਲ ਹਟਾਉਣ ਲਈ ਕਈ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ. ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹਨਾਂ ਉੱਪਰ ਵਾਲ ਕਿਉਂ ਆਉਂਦੇ ਹਨ.
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਵਾਲ ਕੁਦਰਤੀ ਹੁੰਦੇ ਹਨ ਅਤੇ ਇਹ ਕਿਸੇ ਕਾਰਨ ਕਰਕੇ ਹੀ ਇਸ ਜਗ੍ਹਾ ਉੱਪਰ ਉੱਗਦੇ ਹਨ. ਇਹਨਾਂ ਦੇ ਪਿੱਛੇ ਮੁੱਖ ਤੌਰ ਤੇ ਦੋ ਕਾਰਨ ਹੁੰਦੇ ਹਨ. ਪਹਿਲਾ ਕਾਰਨ ਹੁੰਦਾ ਹੈ ਕਿ ਇਹ ਵਾਲ, ਕਿਸੇ ਕਿਸਮ ਦੀ ਮਿੱਟੀ, ਡਸਟ (ਧੂੜ), ਬੈਕਟੀਰੀਆ ਨੂੰ ਇਹਨਾਂ ਅੰਗਾਂ ਅੰਦਰ ਜਾਣ ਤੋਂ ਰੋਕਦੇ ਹਨ. ਦੂਜਾ ਕਾਰਨ ਇਹ ਵਾਲ, ਇਹਨਾਂ ਅੰਗਾਂ ਲਈ ਲੋੜੀਂਦਾ ਸਹੀ ਤਾਪਮਾਨ ਬਣਾ ਕੇ ਰੱਖਦੇ ਹਨ.