ਕਦੇ ਨਾਂ ਕਦੇ ਆਦਮੀ ਦੇ ਮਨ ਵਿੱਚ ਇਹ ਖਿਆਲ ਜਰੂਰ ਆਉਂਦਾ ਹੈ ਕਿ ਵੀਰਜ ਨਿਕਲਣ ਤੋਂ ਤੁਰੰਤ ਬਾਅਦ ਲਿੰਗ ਬੈਠ ਕਿਉਂ ਜਾਦਾ ਹੈ ਅਤੇ ਦੁਬਾਰਾ ਜਲਦੀ ਖੜਾ ਵੀ ਨਹੀਂ ਹੁੰਦਾ. ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਅਜਿਹਾ ਕਿਉਂ ਹੁੰਦਾ ਹੈ.
ਆਦਮੀ ਦੇ ਲਿੰਗ ਦੇ ਦੋ ਖਾਨੇ ਹੁੰਦੇ ਹਨ. ਜੋ ਕਿ ਲਿੰਗ ਦੇ ਸਿਰੇ ਤੋਂ ਲੈ ਕਿ ਸ਼ਰੀਰ ਦੇ ਅੰਦਰ ਤੱਕ ਜੁੜੇ ਹੋਏ ਹੁੰਦੇ ਹਨ. ਇਹਨਾਂ ਖਾਨਿਆਂ ਦਾ ਅੰਦਰੂਨੀ ਭਾਗ ਸਪੰਜ ਟਿਸ਼ੂ ਦੇ ਬਣੇ ਹੋਏ ਹੁੰਦੇ ਹਨ. ਜਦੋਂ ਹੀ ਆਦਮੀ ਸੈਕਸ ਲਈ ਉਤੇਜਤ ਹੁੰਦਾ ਹੈ ਤਾਂ ਆਦਮੀ ਦਾ ਦਿਮਾਗ, ਧਮਨੀਆਂ ਨੂੰ ਇਹਨਾਂ ਖਾਨਿਆਂ ਅੰਦਰ ਖੂਨ ਦੇ ਪ੍ਰਵਾਹ ਨੂੰ ਤੇਜ ਕਰਨ ਦੀ ਸਿਗਨਲ ਭੇਜਦਾ ਹੈ ਜਦੋਂ ਹੀ ਇਹਨਾਂ ਅੰਦਰ ਖੂਨ ਪਰਵੇਸ਼ ਕਰਦਾ ਹੈ ਤਾਂ ਇਹਨਾਂ ਵਿੱਚ ਮੌਜੋਦ ਸਪੰਜ ਟਿਸ਼ੂਆਂ ਦਾ ਅਕਾਰ ਵਧਣ ਲੱਗਦਾ ਹੈ ਜਿਸ ਕਾਰਨ ਲਿੰਗ ਖੜਾ ਹੋ ਜਾਂਦਾ ਹੈ . ਜਦੋਂ ਹੀ ਆਦਮੀ ਦਾ ਵੀਰਜ ਨਿਕਲ ਜਾਂਦਾ ਹੈ ਤਾਂ ਦਿਮਾਗ ਸਿਗਨਲ ਭੇਜਣੇ ਆਟੋਮੈਟਿਕ ਹੀ ਬੰਦ ਕਰ ਦਿੰਦਾ ਹੈ ਅਤੇ ਖੂਨ ਦਾ ਪਰਵਾਹ ਪਹਿਲਾ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ ਅਤੇ ਲਿੰਗ ਆਪਣੀ ਪਹਿਲਾ ਵਾਲੀ ਪੋਜੀਸ਼ਨ ਵਿੱਚ ਆ ਜਾਂਦਾ ਹੈ.