ਜਦੋਂ ਸਾਡਾ ਫੋਨ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਦਾਂ ਹੈ ਜਾਂ ਫਿਰ ਅਸੀ ਕਿਤੇ ਰੱਖ ਕੇ ਭੁੱਲ ਜਾਂਦੇ ਹਾਂ ਤਾਂ ਸਾਨੂੰ ਇਸ ਨੂੰ ਲੱਭਣ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਹੈ, ਸਾਡੇ ਫੋਨ ਵਿੱਚ ਪਰਸਨਲ ਡਾਟਾ ਵੀ ਹੁੰਦਾ ਹੈ, ਜੇਕਰ ਉਹ ਕਿਸੇ ਦੇ ਹੱਥ ਵਿਚ ਚਲਾ ਜਾਵੇ ਤਾਂ ਸਾਡੇ ਲਈ ਪਰੇਸ਼ਾਨੀ ਬਣ ਜਾਂਦੀ ਹੈ. ਪਰ ਜੋ ਤਰੀਕਾ ਅਸੀ ਅੱਜ ਦੱਸਣ ਜਾ ਰਹੇ ਹਾਂ, ਉਸ ਨਾਲ ਤੁਸੀਂ ਕਾਫੀ ਹੱਦ ਤੱਕ ਪਤਾ ਕਰ ਸਕਦੇ ਹੋ ਕਿ ਤੁਹਾਡਾ ਫੋਨ ਕਿੱਥੇ ਹੈ. ਜੇਕਰ ਤੁਹਾਡਾ ਫੋਨ ਐਂਡਰੋਆਇਡ (Android) ਹੈ ਤਾਂ ਤੁਸੀ ਇਹ ਸਟਿੱਪ ਅਪਣਾਓ ਸਭ ਤੋ ਪਿਹਲਾਂ ਕੰਪਿਊਟਰ ਜਾਂ ਲੈਪਟੋਪ ਤੋਂ ਇਸ (ਲਿੰਕ) ਤੇ ਜਾਓ. ਅਤੇ ਆਪਣੀ ਜੀ-ਮੇਲ ਦੀ ਆ.ਡੀ ਖੋਲੋ (ਮਤਲਬ ਉਸ ਜੀ-ਮੇਲ ਆ.ਡੀ ਨਾਲ ਸਾਈਨ ਇੰਨ ਕਰੋ, ਇਥੇ ਤੁਹਾਨੂੰ ਸਾਈਨ ਇੰਨ ਦਾ ਬਟਨ ਦਿਖੇਗਾ) ਜੋ ਤੁਸੀ ਆਪਣੇ ਫੋਨ ਤੇ (ਪਲੇਅ ਸਟੋਰ ਵਿੱਚ) ਭਰੀ ਸੀ. ਹੁਣ ਤੁਹਾਨੂੰ ਇੱਕ ਬੋਕਸ ਦਿਖੇਗਾ ਉਸ ਵਿੱਚ ਤਿੰਨ ਉਪਸ਼ਨ ਮਿਲਣਗੇ ਇਕ ਫੋਨ ਦੀ ਲੋਕੇਸ਼ਨ ਪਤਾ ਕਰਨ ਦਾ, ਇਕ ਫੋਨ ਤੇ ਰਿੰਗ ਕਰਨ ਦਾ (ਜੇਕਰ ਤੁਹਾਡਾ ਫੋਨ ਸਾਈਲਿੰਟ ਤੇ ਹੈ ਤਾਂ ਵੀ ਰਿੰਗ ਵੱਜੇਗੀ), ਤੇ ਇਕ ਫੋਨ ਦਾ ਸਾਰਾ ਡਾਟਾ ਡਲੀਟ ਕਰਨ ਦਾ. ਲੋਕੇਸ਼ਨ ਵਾਲੇ ਬਟਨ ਤੇ ਜਾ ਕੇ ਤੁਸੀ ਪਤਾ ਕਰ ਸਕਦੇ ਹੋ ਤੁਹਾਡਾ ਫੋਨ ਕਿੱਥੇ ਚੱਲ ਰਿਹਾ ਹੈ, ਜੇਕਰ ਤੁਹਾਡਾ ਫੋਨ ਘਰ ਜਾਂ ਆਸ ਪਾਸ ਵਿੱਚ ਹੀ ਗੁਆਚ ਜਾਦਾ ਹੈ ਤਾਂ ਰਿੰਗ ਵਾਲੇ ਬਟਨ ਤੇ ਕਲਿਕ ਕਰੋ (ਜੇਕਰ ਤੁਹਾਡਾ ਫੋਨ ਸਾਈਲਿੰਟ ਤੇ ਜਾਂ ਵਾਈਬਰੇਟ ਹੈ ਤਾਂ ਵੀ ਰਿੰਗ ਵੱਜੇਗੀ), ਅਤੇ ਆਖਰੀ ਆਪਸ਼ਨ ਫੋਨ ਦਾ ਡਾਟਾ ਡਲੀਟ ਕਰਨ ਦੀ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਫੋਨ ਦਾ ਡਾਟਾ ਬਹੁਤ ਪਰਸਨਲ ਹੈ ਤੇ ਇਸ ਦੀ ਕੋਈ ਗਲਤ ਵਰਤੋ ਨਾਂ ਕਰ ਲਵੇ, ਤਾਂ ਤੁਸੀ ਇਸ ਬਟਨ ਤੇ ਕਲਿੱਕ ਕਰ ਸਕਦੇ ਹੋ. ਅਤੇ ਜੇਕਰ ਤੁਹਾਡਾ ਕੋਲ ਆਈ ਫੋਨ (iPhone) ਹੈ ਇਸ (ਲਿੰਕ) ਤੇ ਜਾਓ ਉਥੇ ਵੀ ਤੁਹਾਨੂੰ ਇਹ ਆਪਸ਼ਨ ਮਿਲਣਗੇ.