ਬਹੁਤ ਸਾਰੇ ਆਦਮੀਆਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕਿਸ ਉਮਰ ਤੱਕ ਲਿੰਗ ਦਾ ਸਾਈਜ ਵੱਧਦਾ ਰਹਿੰਦਾ ਹੈ? ਪਰ ਉਹਨਾਂ ਨੂੰ ਕਿਤੋਂ ਵੀ ਸਹੀ ਉੱਤਰ ਨਹੀਂ ਮਿਲਦਾ. ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਸ ਬਾਰ ਪੂਰੀ ਜਾਣਕਾਰੀ ਦੇਵਾਂਗਾ ਅਤੇ ਨਾਲ ਹੀ ਦੱਸਾਂਗੇ ਕਿ ਕਿਸ ਹਿਸਾਬ ਨਾਲ ਆਦਮੀ ਦੇ ਲਿੰਗ ਦਾ ਸਾਈਜ ਵੱਧਦਾ ਹੈ? ਅਤੇ ਇਹ ਵੱਧਣਾ ਕਦੋਂ ਸ਼ੁਰੂ ਹੁੰਦਾ ਹੈ ਅਤੇ ਕਿਸ ਉਮਰ ਤੇ ਜਾ ਕੇ ਇਹ ਰੁਕ ਜਾਂਦਾ ਹੈ.
ਆਦਮੀ ਦੇ ਲਿੰਗ ਜਿਆਦਾਤਰ ਕਿਸ਼ੋਰ (ਟੀਨ) ਅਵਸਥਾ ਦੇ ਵਿੱਚ ਹੀ ਵੱਧਦਾ ਹੈ. ਆਮ ਤੌਰ ਤੇ ਕਿਸ਼ੋਰ ਅਵਸਥਾ 9 ਤੋਂ 14 ਸਾਲ ਦੀ ਉਮਰ ਤੱਕ ਸ਼ੁਰੂ ਹੁੰਦੀ ਹੈ. ਅਤੇ ਲੱਗਭੱਗ ਪੰਜ ਸਾਲ ਤੱਕ ਰਹਿੰਦੀ ਹੈ. ਜੇਕਰ ਆਦਮੀ ਦੀ ਕਿਸ਼ੋਰ ਅਵਸਥਾ 14 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਤਾਂ ਉਹ ਲੱਗਭੱਗ 19 ਸਾਲ ਤੱਕ ਚੱਲੇਗੀ. ਅਤੇ ਇਸੇ ਉਮਰ ਦੌਰਾਨ ਹੀ ਉਸਦੇ ਲਿੰਗ ਦਾ ਸਾਈਜ ਜਿਆਦਾ ਵੱਦੇਗਾ. 11 ਤੋਂ ਪੰਦਰਾ ਸਾਲ ਦੀ ਉਮਰ ਤੱਕ ਆਦਮੀ ਦੇ ਲਿੰਗ ਸਾਈਜ ਹਰ ਸਾਲ ਲੱਗਭੱਗ ਅੱਧਾ ਇੰਚ ਵੱਧਦਾ ਹੈ ਅਤੇ ਉਸ ਤੋਂ ਬਾਅਦ ਹੋਲੀ ਹੋ ਜਾਂਦਾ ਹੈ ਅਤੇ 19 ਸਾਲ ਦੀ ਉਮਰ ਤੱਕ ਵੱਧਾ ਹੈ. ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਆਦਮੀ ਦੇ ਲਿੰਗ ਦਾ ਸਾਈਜ ਜਿਆਦਾਤਰ 19 ਸਾਲ ਦੀ ਉਮਰ ਤੱਕ ਹੀ ਵੱਧਦਾ ਹੈ ਉਸ ਤੋਂ ਬਾਅਦ ਇਸ ਦੇ ਸਾਈਜ ਦਾ ਵੱਧਣਾ ਰੁਕ ਜਾਦਾ ਹੈ.