
ਸਭ ਤੋਂ ਪਿਹਲਾਂ ਵੱਟਸਐਪ ਅਨ-ਇੰਨਸਟਾਲ ਕਰ ਦਿਓ. ਫਿਰ ਪਰੀਮੋ (Primo) ਐਪਲੀਕੇਸ਼ਨ ਪਲੇਅ ਸਟੋਰ ਤੋ ਡਾਊਨਲੋਡ ਕਰ ਸਕਦੇ ਹੋ ਜਾਂ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ (ਡਾਊਨਲੋਡ ਲਿੰਕ). ਇਸ ਨੂੰ ਇੰਨਸਟਾਲ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ ਅਤੇ ਅਕਾਊਂਟ ਬਨਾਓ ਜੋ ਵੀ ਈ-ਮੇਲ ਤੁਸੀ ਭਰੀ ਉਸ ਨੂੰ ਖੋਲ ਕੇ ਕੰਨਫਰਮ ਕਰ ਦਿਓ ਜਾਂ ਈ-ਮੇਲ ਦੀ ਜਗ੍ਹਾ ਆਪਣਾ ਨੰਬਰ ਵੀ ਭਰ ਸਕਦੇ ਹੋ. ਫਿਰ ਇਸ ਐਪਲੀਕੇਸ਼ਨ ਦਾ ਮੀਨੂੰ ਖੋਲੋ ਇਥੇ ਤੁਹਾਨੂੰ ਇੱਕ ਪ੍ਰਾਈਵੇਟ ਨੰਬਰ ਦਿਖੇਗਾ ਇਸ ਨੂੰ ਨੋਟ ਕਰ ਲਓ ਜੇ ਨੰਬਰ ਨਾਂ ਦਿਖੇ ਤਾਂ ਐਪਲੀਕੇਸ਼ਨ ਰੀਫਰੈਸ਼ ਕਰਦੇ ਰਹੋ. ਇਸ ਤੋਂ ਬਾਅਦ ਵੱਟਸਐਪ ਇੰਨਸਟਾਲ ਕਰ ਲਵੋ, ਜਦੋਂ ਵੱਟਸਐਪ ਨੰਬਰ ਮੰਗੇ ਤਾਂ ਇਹ ਨੰਬਰ ਭਰ ਦਿਓ ਜੋ ਤੁਸੀਂ ਪਹਿਲਾਂ ਨੋਟ ਕੀਤਾ ਸੀ. ਧਿਆਨ ਦਿਓ ਨੰਬਰ ਭਰਨ ਵੇਲੇ ਕੰਟਰੀ ਯੂਨਾਈਟਡ ਸਟੇਟ ਕਰ ਦਿਓ ਅਤੇ ਕੋਡ (+1) ਕਰ ਦਿਓ. ਫਿਰ ਨੈਕਸਟ ਤੇ ਕਲਿਕ ਕਰੋ. ਹੁਣ ਇਹ ਕਹੇਗਾ ਇਹ ਨੰਬਰ ਐਸ ਐਮ ਐਸ (SMS) ਨਾਲ ਵੈਰੀਫਾਈ ਨਹੀਂ ਹੋ ਸਕਦਾ. ਇਸ ਤੋਂ ਬਾਅਦ ਕਾਲ ਮੀ (Call Me) ਤੇ ਕਲਿਕ ਕਰੋ ਤੁਹਾਨੂੰ ਕਾਲ ਆਵੇਗੀ ਜੋ ਕਿ ਤੁਹਾਡਾ ਵੱਟਸਐਪ ਵੈਰੀਫਾਈ ਕੋਡ ਦੱਸੇਗੀ. ਇਸ ਕੋਡ ਨੂੰ ਭਰ ਦਿਓ. ਤੇ ਵੱਟਸਐਪ ਚੱਲ ਪਵੇਗਾ ਓਹ ਵੀ ਤੁਹਾਡੇ ਨੰਬਰ ਤੋਂ ਬਿਨਾਂ. ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ.