Contact Us
Admin 17.01.20 09.05 AM 85426
ਜਾਣੋ ਹਸਤਮੈਥੁਨ ਤੋਂ ਬਾਅਦ ਆਦਮੀ ਇਹ ਕਿਉਂ ਸੋਚਦਾ ਹੈ ਕਿ ਇਸਨੂੰ ਨਹੀਂ ਕਰਨਾ ਚਾਹੀਦਾ ਸੀ

ਜਿਆਦਾਤਰ ਆਦਮੀ ਹਸਤਮੈਤੁਨ ਕਰਨ ਤੋਂ ਬਾਅਦ ਕਾਫੀ ਬੁਰਾ ਫੀਲ ਕਰਦੇ ਹਨ, ਹਸਤਮੈਥੁਨ ਕਰਨ ਤੋਂ ਬਾਅਦ ਉਹ ਇਹ ਸੋਚ ਕੇ ਕਾਫੀ ਪਰੇਸ਼ਾਨ ਹੁੰਦੇ ਹਨ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ. ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੇ ਕਾਰਨ ਦੱਸਣ ਜਾ ਰਹੇ ਹਾਂ. ਇਸ ਦੇ ਮੁੱਖ ਰੂਪ ਵਿੱਚ ਸਿਰਫ ਦੋ ਹੀ ਕਾਰਨ ਹੁੰਦੇ ਹਨ. ਇੱਕ ਹੈ ਮਨੋਵਿਗਿਆਨਕ ਕਾਰਨ ਦੂਜਾ ਹੈ ਬਾਇਓਲੋਜੀਕਲ ਕਾਰਨ. ਪਹਿਲਾਂ ਅਸੀਂ ਤੁਹਾਨੂੰ ਬਾਇਓਲੋਜੀਕਲ ਕਾਰਨ ਦੱਸਣ ਜਾ ਰਹੇ ਹਾਂ: ਜਦੋਂ ਵੀ ਆਦਮੀ ਹਸਤਮੈਥੁਨ ਕਰਦਾ ਹੈ ਤਾਂ ਇਸ ਨਾਲ ਸ਼ਰੀਰ ਵਿੱਚੋਂ ਬਹੁਤ ਸਾਰੇ ਹੈਪੀਨੈਸ ਕੈਮੀਕਲ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਆਦਮੀ ਦਾ ਮੂਡ ਕਾਫੀ ਖਰਾਬ ਹੋ ਜਾਂਦਾ ਹੈ ਅਤੇ ਉਸਨੂੰ ਹਸਤਮੈਥੁਨ ਕਰਨ ਤੋਂ ਬਾਅਦ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ.

ਦੂਜਾ ਹੈ ਮਨੋਵਿਗਿਆਨਕ ਕਾਰਨ: ਲੋਕਾਂ ਦੇ ਮਨ ਅੰਦਰ ਸ਼ੁਰੂ ਤੋਂ ਹੀ ਇਹ ਧਾਰਨਾ ਬਣੀ ਹੁੰਦੀ ਹੈ ਕਿ ਹਸਤਮੈਥੁਨ ਕਰਨਾ ਬਹੁਤ ਗਲਤ ਗੱਲ ਹੈ ਹਾਲਾਂਕਿ ਅਜਿਹਾ ਕੁੱਝ ਵੀ ਨਹੀਂ ਹੁੰਦਾ ਪਰ ਫਿਰ ਵੀ ਇਹ ਧਾਰਨਾ ਲੋਕਾਂ ਦੇ ਦਿਮਾਗ ਵਿੱਚ ਬਣੀ ਰਹਿੰਦੀ ਹੈ ਕਿ ਹਸਤਮੈਥੁਨ ਨਾਲ ਸ਼ਰੀਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਪਰ ਜਦੋਂ ਸ਼ਰੀਰ ਅੰਦਰ ਹਸਤਮੈਤੁਨ ਦੀ ਉਤੇਜਨਾ ਵੱਧ ਜਾਂਦੀ ਹੈ ਤਾਂ ਦਿਮਾਗ ਇਸ ਚੀਜ ਬਾਰੇ ਸੋਚਣਾ ਘੱਟ ਕਰ ਦਿੰਦਾ ਹੈ ਅਤੇ ਜਦੋਂ ਆਦਮੀ ਹਸਤਮੈਥੁਨ ਕਰ ਲੈਂਦਾ ਹੈ ਤਾਂ ਸੈਕਸ ਦੀ ਉਤੇਜਨਾ ਇੱਕਦਮ ਜੀਰੋ ਹੋ ਜਾਂਦੀ ਹੈ ਤੇ ਫਿਰ ਤੋਂ ਉਹੀ ਗਲਤ ਧਾਰਨਾ ਮਨ ਵਿੱਚ ਵਾਰ ਵਾਰ ਆਉਣ ਲੱਗਦੀ ਹੈ ਜਿਸ ਨਾਲ ਆਦਮੀ ਕਾਫੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ.