
ਇੰਟਰਨੈਟ ਉੱਪਰ ਸੈਕਸ ਨਾਲ ਸਬੰਧਤ ਬਹੁਤ ਹੀ ਸਵਾਲ ਖੋਜੇ ਜਾਂਦੇ ਹਨ, ਉਹਨਾਂ ਵਿੱਚੋਂ ਹੀ ਇੱਕ ਸਵਾਲ ਹੈ ਕਿ ਸੈਕਸ ਦਾ ਕਿੰਨਾਂ ਟਾਈਮ ਲੱਗਣਾ ਚਾਹੀਦਾ ਹੈ? ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਅੱਜ ਤੁਾਹਨੂੰ ਇਸ ਦਾ ਸਹੀ ਉੱਤਰ ਦੇਣ ਜਾ ਰਹੇ.
ਆਮ ਤੌਰ ਤੇ ਸੈਕਸ ਦੇ ਟਾਈਮ ਨੂੰ ਲੈ ਕੇ ਕਈ ਗਲਤ ਧਾਰਨਾਵਾਂ ਬਣੀਆਂ ਹੁੰਦੀਆਂ ਹਨ ਕੋਈ ਕਹਿੰਦਾ ਹੈ ਸੈਕਸ ਦਾ ਸਹੀ ਟਾਈਮ ਪੰਜ ਮਿੰਟ, ਕੋਈ ਦਸ ਮਿੰਟ, ਕੋਈ ਵੀਹ ਮਿੰਟ, ਕੋਈ ਕਹਿੰਦਾ ਹੈ ਇੱਕ ਘੰਟਾਂ ਪਰ ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ. ਅਸਲ ਵਿੱਚ ਸੈਕਸ ਦਾ ਟਾਈਮ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ, ਜੇਕਰ ਸੈਕਸ ਦੌਰਾਨ ਔਰਤ ਨੂੰ ਵੀ ਸ਼ਰੀਰਕ ਸੰਤੁਸ਼ਟੀ ਮਿਲਦੀ ਹੈ ਮਤਲਬ ਉਸ ਨੂੰ ਵੀ ਚਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤਾਂ ਹੀ ਸਹੀ ਸੈਕਸ ਮੰਨਿਆਂ ਜਾਂਦਾ ਹੈ. ਇਸਦਾ ਸਮਾਂ ਕਿੰਨਾਂ ਵੀ ਹੋ ਸਕਦਾ ਚਾਹੇ ਉਹ ਪੰਜ ਮਿੰਟ ਹੋਵੇ ਜਾਂ ਇੱਕ ਘੰਟਾਂ. ਸਹੀ ਸੈਕਸ ਉਸ ਨੂੰ ਮੰਨਿਆਂ ਜਾਂਦਾ ਹੈ ਜਿਸ ਵਿੱਚ ਦੋਵਾਂ ਪਾਰਟਨਰ ਨੂੰ ਸ਼ਰੀਰਕ ਸੰਤੁਸ਼ਟੀ ਮਿਲੀ. ਜੇਕਰ ਦੋਵਾਂ ਵਿੱਚੋਂ ਇੱਕ ਨੂੰ ਵੀ ਸ਼ਰੀਰਕ ਸ਼ੰਤੁਸ਼ਟੀ ਨਹੀਂ ਮਿਲਦੀ ਤਾਂ ਇਹ ਸਹੀ ਸੈਕਸ ਨਹੀਂ ਹੈ. ਇਸ ਲਈ ਸੈਕਸ ਦੇ ਟਾਈਮ ਨੂੰ ਮਨ ਵਿੱਚੋਂ ਕੱਢ ਕੇ ਆਪਣੇ ਪਾਰਟਨਰ ਦੀ ਸੰਤੁਸ਼ਟੀ ਵੱਲ ਧਿਆਨ ਦੇਣਾ ਚਾਹੀਦਾ ਹੈ. ਜੇਕਰ ਸੈਕਸ ਦੌਰਾਨ ਤੁਸੀਂ ਆਪਣੀ ਹੀ ਸੰਤੁਸ਼ਟੀ ਵੱਲ ਹੀ ਧਿਆਨ ਦਿੰਦੇ ਹੋ ਤਾਂ ਇਹ ਸਹੀ ਸੈਕਸ ਨਹੀਂ ਹੈ.