Contact Us
  0°C
mode_comment Editor calendar_month 04.07.24  watch_later 05.40 PM  timeline 864688  numbers 29
ਵਿਆਹ ਤੋਂ ਬਾਅਦ ਬਾਰਾਂ ਦਿਨ ਤੱਕ ਡੇਟ ਆਈ ਦਾ ਬਹਾਨਾ ਬਣਾਉਂਦੀ ਰਹੀ ਤੇਰਵੇਂ ਦਿਨ ਪਤਾ ਲੱਗਿਆ ਤਾਂ ਨਿਕਲਿਆ ਮੁੰਡਾ

ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਾਲਾ ਸਾਹਮਣੇ ਆਇਆ ਹੈ. ਮੁੰਡੇ ਨੂੰ ਤੇਰਵੇਂ ਦਿਨ ਪਤਾ ਲੱਗਿਆ ਕਿ ਜਿਸ ਨਾਲ ਉਸ ਦਾ ਵਿਆਹ ਹੋਇਆ ਹੈ ਅਸਲ ਵਿੱਚ ਓਹ ਮੁੰਡਾ ਹੈ. ਦਰਅਸਲ ਇਹਨਾਂ ਵਿੱਚ ਸੋਸ਼ਲ ਮੀਡੀਆ ਤੇ ਗੱਲਬਾਤ ਹੋਈ ਸੀ. ਕਹਾਣੀ ਕੁੱਝ ਇਸ ਤਰਾਂ ਨਿਕਲੀ.

ਲੜਕੀ ਬਣਿਆ ਹੋਇਆ ਮੁੰਡਾ ਜਦੋਂ ਵਿਆਹ ਤੋਂ ਪਹਿਲਾਂ ਉਸ ਲੜਕੇ ਨੂੰ ਮਿਲਣ ਗਿਆ ਤਾਂ ਉਸਨੇ ਬੁਰਕਾ ਪਾਇਆ ਹੋਇਆ ਸੀ. ਉਸ ਨੇ ਕਿਹਾ ਕਿ ਉਹ ਕੱਟੜ ਮੁਸਮਾਨ ਹੈ ਇਸ ਲਈ ਉਹ ਬੁਰਕਾ ਨਹੀਂ ਹਟਾ ਸਕਦੀ. ਉਸ ਨੇ ਇਹ ਵੀ ਦੱਸਿਆ ਕਿ ਉਹ ਇਕੱਲੀ ਹੈ ਉਸਦੇ ਮਾਤਾ ਪਿਤਾ ਨਹੀਂ ਹਨ. ਇਸ ਤੋਂ ਕੁਝ ਸਮੇਂ ਬਾਅਦ ਦੋਨਾਂ ਦਾ ਵਿਆਹ ਹੋ ਗਿਆ. ਉਹ ਸੰਬੰਧ ਬਣਾਉਣ ਲਈ ਵੀ ਡੇਟ, ਸਿਰ ਦਰਦ ਦਾ ਬਹਾਨਾ ਬਣਾਉਂਦੀ ਰਹੀ. ਅਤੇ ਘਰ ਵਿੱਚ ਵੀ ਸਾਰਾ ਦਿਨ ਬੁਰਕਾ ਪਾ ਕੇ ਰਹਿੰਦੀ. ਜਿਸ ਤੇ ਘਰਦਿਆ ਨੂੰ ਸ਼ੱਕ ਹੋ ਗਿਆ. ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਮੁੰਡਾ ਹੈ. ਉਸਦੇ ਮਾਤਾ ਪਿਤਾ ਵੀ ਜਿੰਦਾ ਹਨ. ਇਹ ਸਭ ਕੁੱਝ ਉਸਨੇ ਸਹੁਰੇ ਘਰ ਨੂੰ ਲੁੱਟਣ ਲਈ ਕੀਤਾ ਸੀ. ਇਸ ਦਾ ਨਾਮ ਅਡਿੰਡਾ ਹੈ ਅਤੇ ਇਹ ਘਟਨਾ ਇੰਡੋਨੇਸ਼ੀਆ ਦੀ ਹੈ.

Popular Post
Advertisement
Trending