
ਬਹੁਤ ਸਾਰੇ ਲੋਕ ਸੀਘਰਪਤਨ ਦੇ ਸ਼ਿਕਾਰ ਹੁੰਦੇ ਹਨ, ਇਸ ਦੇ ਲਈ ਉਹ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ. ਪਰ ਕਈ ਵਾਰ ਇਹ ਦੇਸੀ ਤਰੀਕੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ. ਇਸ ਲਈ ਉਹ ਸੋਚਦੇ ਹਨ ਕਿ ਇਸ ਚੀਜ ਦਾ ਹੱਲ ਸਿਰਫ ਕੈਪਸੂਲ ਜਾਂ ਗੋਲੀਆਂ ਕਰ ਸਕਦੀਆਂ ਹਨ. ਪਰ ਹੁਣ ਤੁਹਾਨੂੰ ਇਸ ਚੀਜ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਨੂੰ ਹੱਲ ਕਰਨ ਦਾ ਬਹੁਤ ਹੀ ਅਸਾਨ ਤਰੀਕਾ ਦੱਸਣ ਜਾ ਰਹੇ ਹਾਂ. ਇਸ ਨੂੰ ਕੀਗਲ ਐਕਸਰਸਾਈਜ ਕਿਹਾ ਜਾਂਦਾ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਨੂੰ ਕਿਸ ਤਰਾਂ ਕਰਨਾ ਹੈ.
ਅਗਲੀ ਵਾਰ ਜਦੋਂ ਵੀ ਤੁਸੀਂ ਪਿਸ਼ਾਬ ਕਰੋ ਤਾਂ ਇਹ ਧਿਆਨ ਵਿੱਚ ਰੱਖੋ ਕਿ ਪਿਸ਼ਾਬ ਕਰਨ ਦੌਰਾਨ ਇਸਦੇ ਪ੍ਰਵਾਹ ਨੂੰ ਰੋਕਣ ਸਮੇਂ ਕਿਸ ਮਾਸਪੇਸ਼ੀ (ਮਸਲ) ਦੀ ਮੱਦਦ ਮਿਲਦੀ ਹੈ. ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਕਿਸ ਬਿੰਦੂ ਲਈ ਕੀਗਲ ਐਕਸਰਸਾਈਜ ਕਰਨ ਦੀ ਜਰੂਰਤ ਹੈ. ਆਮ ਤੌਰ ਤੇ ਕਿਸੇ ਵੀ ਮਾਸਪੇਸ਼ੀ ਨੂੰ ਦਸ ਸੈਕਿੰਡ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਅਜਿਹਾ ਪਹਿਲੀ ਵਾਰ ਸੰਭਵ ਨਹੀਂ ਤਾਂ ਪਰੇਸ਼ਾਨ ਨਾ ਹੋਵੋ. ਇਸ ਨੂੰ ਰੋਜਾਨਾ ਕਰਨ ਨਾਲ ਇਹ ਅਸਾਨ ਹੋ ਜਾਵੇਗੀ. ਅਜਿਹਾ ਹਰ ਰੋਜ ਕਰਨ ਨਾਲ ਵੀਰਜ ਜਲਦੀ ਨਿਕਲਣ ਦੀ ਸਮੱਸਿਆ ਤੇ ਕੰਟਰੋਲ ਕੀਤਾ ਜਾ ਸਕਦਾ ਹੈ.