ਇੱਕ ਚੋਰ ਚੋਰੀ ਕਰਨ ਲਈ ਘਰ ਵਿੱਚ ਵੜਿਆ ਸੀ, ਇਸ ਦੌਰਾਨ ਪਤੀ-ਪਤਨੀ ਆਪਣੇ ਕਮਰੇ 'ਚ ਸੈ.ਕ.ਸ ਕਰ ਰਹੇ ਸਨ. ਚੋਰ ਨੇ ਘਰੋਂ ਚੋਰੀ ਤਾਂ ਨਹੀਂ ਕੀਤੀ ਪਰ ਚੋਰੀ-ਛਿਪੇ ਉਨ੍ਹਾਂ ਦੀ ਨਿੱਜੀ ਵੀਡੀਓ ਬਣਾ ਲਈ. ਇਸ ਤੋਂ ਬਾਅਦ ਉਸ ਨੇ ਇਹ ਵੀਡੀਓ
ਘਰ ਦੇ ਮਾਲਕ ਦੇ ਵਟਸਐਪ 'ਤੇ ਭੇਜਣੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ. ਹਾਲਾਂਕਿ ਬਲੈਕਮੇਲ ਦੇ ਡਰੋਂ ਜੋੜੇ ਨੇ ਪੁਲਿਸ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ. ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ, ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਨੈ ਕੁਮਾਰ ਸਾਹੂ ਨੂੰ ਗ੍ਰਿਫਤਾਰ ਕਰ ਲਿਆ ਹੈ. ਇਹ ਘਟਨਾ ਛੱਤੀਸਗੜ੍ਹ ਦੇ ਦੁਰਗ ਦੀ ਹੈ.